+91-99882-75645
+91-98725-44402 ncbprincipal@yahoo.com

About National College Bhikhi

ਨਗਰ ਭੀਖੀ ਇੱਕ ਅਜਿਹੀ ਪਾਕ-ਪਵਿੱਤਰ ਨਗਰੀ ਹੈ। ਜਿਸਨੂੰ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇੱਕ ਪਾਕ ਪਵਿੱਤਰ ਨਗਰੀ ਵਿੱਚ ਪਰਉਪਕਾਰੀ ਵਿੱਦਿਆ ਦਾ ਦੀਵਾ ਬਾਲਣ ਲਈ ਇਲਾਕੇ ਦੇ ਦਾਨਿਸ਼ਮੰਦ ਅਤੇ ਦਾਨਵੀਰ ਮਹਾਂਪੁਰਖਾਂ ਮਹੰਤ ਸ੍ਰੀ ਭਗਵਾਨ ਦਾਸ ਅਤੇ ਬਾਬਾ ਅਮਰਨਾਥ (ਹੀਰੋਂ ਵਾਲੇ) ਨੇ ਭੂਮੀ ਦਾਨ ਮਹਾਂਪੁਰਖਾਂ ਦੀ ਨੇਕ ਸੋਚ ਤੇ ਫੁੱਲ ਚੜਾਉਂਦਿਆਂ ਭੀਖੀ ਦੇ ਸੂਝਵਾਨ ਵਿੱਦਿਆ-ਪ੍ਰੇਮੀ ਸੱਜਣਾਂ ਨੇ 1988-89 ਵਿੱਚ ਰਜਿਸਟ੍ਰੇਸ਼ਨ ਆਫ ਸੋਸਾਇਟੀ ਐਕਟ ਦੇ ਅਧੀਨ ਸੋਸਾਇਟੀ ਕਾਲਜ ਕਮੇਟੀ (ਰਜਿ: 653) ਦਾ ਗਠਨ ਕੀਤਾ। ਕਮੇਟੀ ਦੇ ਭਰਪੂਰ ਯਤਨਾਂ ਤੇ ਇਲਾਕਾ ਨਿਵਾਸੀਆਂ ਦੇ ਸੰਪੂਰਨ ਸਹਿਯੋਗ ਦੀ ਬਦੌਲਤ ਨੈਸ਼ਨਲ ਕਾਲਜ ਦਾ ਨਿਰਮਾਣ ਨੇਪਰੇ ਚੜਿਆ ਤੇ ਇਲਾਕੇ ਵਿੱਚ ਵਿੱਦਿਆ ਦੀ ਅਖੰਡ ਜੋਤ ਦਾ ਪ੍ਰਕਾਸ਼ ਹੋਇਆ, ਜਿਸਦੀ ਰੌਸ਼ਨੀ ਨੇ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਕੀਤਾ।
ਆਪਣਾ ਲੰਮਾ ਅਤੇ ਗੌਰਵ ਭਰਿਆ ਵਿੱਦਿਅਕ ਸਫ਼ਰ ਤੈਅ ਕਰਦਿਆਂ ਨੈਸ਼ਨਲ ਕਾਲਜ ਵਰਤਮਾਨ ਸਮੇਂ ਉੱਚ ਵਿੱਦਿਆ ਪ੍ਰਦਾਨ ਕਰਨ ਵਾਲਾ ਸਰਵੋਤਮ ਵਿੱਦਿਅਕ ਅਦਾਰਾ ਬਣ ਚੁੱਕਾ ਹੈ। ਕਾਲਜ ਪ੍ਰਸ਼ਾਸਨ ਵੱਲੋਂ ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿੱਤ ਨਵੇਂ ਪ੍ਰੋਗਰਾਮ ਉਲੀਕੇ ਜਾਂਦੇ ਹਨ | ਜਿਸਦੇ ਨਤੀਜੇ ਵਜੋਂ ਕਾਲਜ ਵਿੱਦਿਅਕ, ਸਾਹਿਤਕ, ਸੱਭਿਆਚਾਰਕ ਤੇ ਖੇਡ ਖੇਤਰਾਂ ਵਿੱਚ ਨਿੱਤ ਪੁਲਾਂਘਾਂ ਪੁੱਟ ਰਿਹਾ ਹੈ। ਬੋਰਡ ਤੇ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜਾਰੀ ਕਾਲਜ ਲਈ ਮਾਣ ਵਾਲੀ ਗੱਲ ਹੈ। ਸਾਡਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਦਾਨ ਕਰਦੇ ਹੋਏ ਉਹਨਾਂ ਨੂੰ ਇੰਡਸਟਰੀ ਦੀਆਂ ਲੋੜਾਂ ਅਤੇ ਚੁਣੌਤੀਆਂ ਅਨੁਸਾਰ ਰੁਜ਼ਗਾਰ ਦੇ ਕਾਬਲ ਬਣਾਉਣਾ ਹੈ। ਇਸ ਟੀਚੇ ਦੀ ਪੂਰਤੀ ਲਈ ਕਾਲਜ ਵਿੱਚ ਆਰਟਸ ਸਿੱਖਿਆ ਦੇ ਨਾਲ ਨਾਲ ਅਨੇਕਾਂ ਨਵੇਂ ਰੁਜ਼ਗਾਰ ਮੁਖੀ ਕੋਰਸਾਂ ਦੀ ਪੜ੍ਹਾਈ ਦਾ ਵੀ ਆਰੰਭ ਕੀਤਾ ਗਿਆ ਹੈ। ਕਾਲਜ ਦੀ ਅਣਥੱਕ ਅਤੇ ਅਗਾਂਹਵਧੂ ਸੋਚ ਦੀ ਧਾਰਨੀ ਮੈਨੇਜਿੰਗ ਕਮੇਟੀ ਇਸ ਸੰਸਥਾ ਦੇ ਪੂਰਨ ਹਿੱਤ ਅਤੇ ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਲਈ ਹਰ ਸਮੇਂ ਯਤਨਸ਼ੀਲ ਰਹਿੰਦੀ ਹੈ। ਇਸ ਕਾਲਜ ਨੇ 32 ਵਰ੍ਹਿਆਂ ਦਾ ਸ਼ਾਨਦਾਰ ਸਫ਼ਰ ਤੈਅ ਕਰਦਿਆਂ ਸਫ਼ਲਤਾ ਦੀਆਂ ਸਿਖ਼ਰਾਂ ਦੇ ਪ੍ਰਸਾਰ ਰਾਹੀਂ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਨ ਲਈ ਯਤਨ ਕੀਤਾ ਹੈ।


ਸੰਦੇਸ਼

ਨੈਸ਼ਨਲ ਕਾਲਜ ਭੀਖੀ, ਇਸ ਇਲਾਕੇ ਦਾ ਨਾਮਵਰ ਅਤੇ ਪੁਰਾਣਾ ਕਾਲਜ ਹੈ। ਸੰਸਥਾ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਐਜੂਕੇਸ਼ਨ, ਆਰਟਸ, ਕਾਮਰਸ, ਕੰਪਿਊਟਰ, ਮੈਡੀਕਲ, ਨਾਨ ਮੈਡੀਕਲ, ਫੈਸ਼ਨ ਡਿਜਾਇਨਿੰਗ ਅਤੇ ਕਿੱਤਾ ਮੁਖੀ ਸਿੱਖਿਆ ਦੇਣ ਦੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਹਿਤਕ ਅਤੇ ਸੱਭਿਆਚਾਰਕ ਰੁਚੀਆਂ ਪੈਦਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਮੈਂ ਵਿਦਿਆਰਥੀਆਂ ਅਤੇ ਸੰਸਥਾ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਾ ਹੋਇਆ ਵਾਅਦਾ ਕਰਦਾ ਹਾਂ ਕਿ ਇਸਦੀ ਉੱਨਤੀ ਅਤੇ ਕਾਮਯਾਬੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।

ਬਾਬਾ ਪੂਰਨ ਨਾਥ ਜੀ(ਹੀਰੋਂ ਵਾਲੇ)
ਸਰਪ੍ਰਸਤ ਨੈਸ਼ਨਲ ਕਾਲਜ, ਭੀਖੀ


ਸੰਦੇਸ਼

ਸਮੇਂ ਦੀਆਂ ਵਿੱਦਿਅਕ ਜਰੂਰਤਾਂ ਨੂੰ ਪੂਰਾ ਕਰਨ ਲਈ ਸੰਸਥਾ ਹਰ ਪੱਖੋਂ ਵਚਨਬੱਧ ਹੈ। ਇਹ ਸੰਸਥਾ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਆਰਟਸ, ਕਾਮਰਸ, ਮੈਡੀਕਲ, ਨਾਨ- ਮੈਡੀਕਲ, ਕੰਪਿਊਟਰ, ਫੈਸ਼ਨ ਡਿਜਾਇਨਿੰਗ ਅਤੇ ਕਿੱਤਾ ਮੁਖੀ ਸਿੱਖਿਆ ਦੇਣ ਦੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸ ਸੰਸਥਾ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਹਿਤਕ ਅਤੇ ਸਭਿਆਚਾਰਕ ਰੁਚੀਆਂ ਪੈਦਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਮੈਂ ਵਿਦਿਆਰਥੀਆਂ ਅਤੇ ਸੰਸਥਾ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਾ ਹੋਇਆ ਵਾਅਦਾ ਕਰਦਾ ਹਾਂ ਕਿ ਇਸਦੀ ਉੱਨਤੀ ਅਤੇ ਕਾਮਯਾਬੀ ਲਈ ਹਮੇਸ਼ਾਂ ਯਤਨਸ਼ੀਲ ਰਹਾਂਗਾ।

ਬਾਵਾ ਹਰਬੰਸ ਦਾਸ ਪ੍ਰਧਾਨ,
ਨੈਸ਼ਨਲ ਕਾਲਜ, ਭੀਖੀ਼


The Principal Speaks

I would like to congratulate and welcome you for choosing National College Bhikhi to be best for pursuing higher Education. wish to develop value of compassion, tolerance and self discipline that would enrich the mind and spirit of each and every student of this Institution. Today my attention is focused on: bringing about excellence not only in college activities. My advice to all students is that they should always aim high as education enables one to think clearly and rightly. They should visualize their goals, analysis their strengths and weaknesses and plan their actions accordingly. It is only then. they will be successful in their lives. This college has steadily grown from strength to strength and today is recognised across Punjab for its excellence Infra-structure, academic and Inspiration. As you enter the college campus, you will be greeted by lush green lawns, fragrant flowers, well equipped labs Seminar Hall, girls hostel, Playground separated girls lawn, separated girls friendly environment.
Our college has hold competitions, cultural programmes societies Activities and many other service oriented programme. But As a part of my effort to his effect, B.A, B.Ed. (4 years Integrated course) a new course has been started from past 4 years to cater to the requirements of the students of the Malwa region.

I would like to thank all associated with magazine for making it a great and providing the students a platform to shore their skills. At last, I assure you with the cooperation extended to me by National College family, the students staff, the parents and obviously the Management, this temple of learning National College will reach the zenith of success.

Dr. M.K. Mishra Principal